Thursday, 27 February 2014

ਇਕ ਵਪਾੱਰੀ ਤੋਂ ਸਾਧੂ ਬਣੇ ਇਨਸਾਨ ਦੀ ਹੱਡ ਬੀਤੀ ਸੱਚੀ ਕਹਾਣੀ 

{ ਅੱਖਾਂ ਖੁੱਲੀਆਂ ਜਦੋਂ ਖੁਮਾਰੀ ਉੱਤਰ ਗਈ..! }

ਦਿਨ - ੧ 


ਇਕ ਘੁਗ ਵਸਦੇ ਪਿੰਡ ਖੂੰਡੇ ਵਾਲਾ ਵਿਚ ਇਕ ਭਗਵੰਤ ਸਿੰਘ ਨਾਮ ਦਾ ਸਰਦਾਰ ਆਪਣੀ ਧਰਮਪਤਨੀ ਸਰਦਾਰਨੀ ਜਾਗੀਰ ਕੌਰ ਤੇ ਦੋ ਬੇਟੇਆਂ ਬਲਵੰਤ ਤੇ ਕੁਲਵੰਤ ਨਾਲ ਹਸਦੇ ਵਸਦੇ ਘਰ ਵਿਚ ਰਿਹੰਦਾ ਸੀ।

ਰੱਬ ਵਲੋਂ ਬਲਵੰਤ ਪੜਾਈ ਵਿਚ ਹੋਸ਼ਿਯਾਰ ਨਿਕਲਿਆ ਤੇ ਕੁਲਵੰਤ ਖੇਤੀ ਦੇ ਵਿਚ ਆਪਣੇ ਬਾਪ ਵਾਂਗ ਪੂਰਾ ਵਾਹੀਵਾਨ । ਮਾਂ ਜਾਗੀਰ ਕੌਰ ਨੇ ਸਵੇਰੇ ਉਠਦੇ ਸਾਰ ਦੋਵਾਂ ਪੁਤਰਾਂ ਨੂੰ ਅਧਰਿੜਕੇ  ਦੇ ਛੰਨੇ ਮੂੰਹ  ਨੂੰ ਲਾ ਦੇਣੇ ਤੇ ਬਾਅਦ ਵਿੱਚ ਬਲਵੰਤ ਨੂੰ ਸਕੂਲ ਜਾਂਦੇ ਨੂੰ ਦੇਸੀ ਘਿਓ ਦੀ ਚੂਰੀ ਕੁੱਟ ਕੇ ਖਵਾਉਣੀ ਤੇ ਕੁੱਝ ਉਸਨੂ ਨਾਲ ਲੈਕੇ ਜਾਣ ਲਈ ਪੋਣੇ ਵਿੱਚ ਬੰਨ ਦੇਣੀ ਤੇ ਕੁਲਵੰਤ ਦੀ ਖੇਤ ਵਿੱਚ ਆਪਣੇ ਬਾਪੂ ਨਾਲ ਗਏ ਦੀ ਦਹੀਂ ਵਿਚ ਸ਼ੱਕਰ ਪਾ ਕੇ ਨਾਲ ਚੂਰੀ ਲੈ ਕੇ ਜਾਣੀ ਤੇ ਆਪਣੇ ਹਥੀਂ ਖਵਾਉਣੀ......(ਚਲਦਾ )

ਲੇਖਕ - ਸੰਗਦਿਲ 47 

1 comment:

  1. Casino - Las Vegas - Mapyro
    Find Casinos 고양 출장마사지 Nearby in Las Vegas, NV. 목포 출장마사지 The Casino offers 의정부 출장마사지 more than 1600 slot 태백 출장마사지 and video poker machines for patrons in 남양주 출장안마 more than 300 countries.

    ReplyDelete